ਗੜਗੱਜ ਬੋਲੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੜਗੱਜ ਬੋਲੇ: ਵੇਖੋ ‘ਖ਼ਾਲਸੇ ਦੇ ਬੋਲੇ


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2358, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੜਗੱਜ ਬੋਲੇ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੜਗੱਜ ਬੋਲੇ : ਮਨੁੱਖ ਜਾਤੀ ਦੇ ਵਿਕਾਸ ਨਾਲ ਭਾਸ਼ਾ ਵੀ ਸਮੇਂ ਸਮੇਂ ਬਦਲਦੀ ਰਹੀ ਹੈ। ਭੂਗੋਲਿਕ ਸਥਿਤੀ, ਵੱਖ ਵੱਖ ਜਾਤਾਂ, ਕਿੱਤੇ, ਧਾਰਮਿਕ ਅਤੇ ਸਭਿਆਚਾਰਕ ਹਾਲਾਤ ਭਾਸ਼ਾ ਵਿਚ ਵਖਰੇਵਾਂ ਲਿਆਉਂਦੇ ਰਹਿੰਦੇ ਹਨ। ਕਈ ਵਾਰ ਸੰਕਟ ਸਮੇਂ ਭਾਸ਼ਾ ਨੂੰ ਗੁਪਤ ਭਾਸ਼ਾ ਦਾ ਰੂਪ ਵਿਚ ਦਿੱਤਾ ਜਾਂਦਾ ਹੈ। ਸ਼ਬਦਾਂ ਦੇ ਅਰਥ ਸ਼ਬਦ ਦੇ ਮੂਲ ਨਾਲ ਮੇਲ ਨਹੀਂ ਖਾਂਦੇ ਤੇ ਇਹੋ ਜਿਹੀ ਭਾਸ਼ਾ, ਭਾਸ਼ਾ ਵਿਗਿਆਨ ਦੇ ਨਿਯਮਾਂ ਤੋਂ ਦੂਰ ਹੁੰਦੀ ਹੈ।

ਸਿੱਖ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਪ੍ਰਾਚੀਨ ਸਿੰਘ ਆਪਣੀ ਗੱਲਬਾਤ ਦੌਰਾਨ ਸੰਕੇਤਕ ਵਾਕ ਜਾਂ ਸ਼ਬਦ ਵਰਤਦੇ ਸਨ ਜਿਨ੍ਹਾਂ ਨੂੰ ਗੱੜਗੱਜ ਬੋਲੇ ਜਾਂ ਖ਼ਾਲਸੇ ਦੇ ਬੋਲੇ ਵੀ ਕਿਹਾ ਜਾਂਦਾ ਹੈ। ਇਹ ਬੋਲੇ ਉਨ੍ਹਾਂ ਸਮਿਆਂ ਵਿਚ ਪ੍ਰਚਲਿਤ ਹੋਏ ਜਦੋਂ ਸਿੱਖਾਂ ਦਾ ਸਮਾਂ ਜੰਗਾਂ ਯੁੱਧਾਂ ਵਿਚ ਗੁਜ਼ਰ ਰਿਹਾ ਸੀ। ਇਹ ਬੋਲੇ ਯੁੱਧ ਕਲਾ ਵਿਚ ਫ਼ਾਇਦੇਮੰਦ ਰਹਿੰਦੇ ਸਨ।ਜੇ ਕੋਈ ਵਿਰੋਧੀ ਫ਼ੌਜ ਦਾ ਸੂਹੀਆ, ਸਿੱਖਾਂ ਦੀ ਆਪਸੀ ਗੱਲਬਾਤ ਵਿਚ ‘ਸਵਾ ਲੱਖ ਫ਼ੌਜਾਂ’ ਜਾਂ ‘ਸਵਾ ਲੱਖ ਖ਼ਾਲਸਾ’ ਦਾ ਸ਼ਬਦ ਵਰਤਦੇ ਸੁਣ ਲੈਂਦਾ ਤਾਂ ਦੁਸ਼ਮਣ ਨੁੂੰ ਸੱਚ ਮੁੱਚ ਭੁਲੇਖਾ ਲਗ ਜਾਂਦਾ ਸੀ। ਇਨ੍ਹਾਂ ਬੋਲਿਆਂ ਤੋਂ ਮੁਗ਼ਲਈ ਫ਼ੌਜਾਂ ਨੂੰ ਭੁਲੇਖਾ ਤੇ ਭੈਅ ਪੈ ਜਾਂਦਾ ਸੀ। ਅੱਜਕੱਲ ਵਿਚ ਬੋਲੇ ਨਿਹੰਗ ਸਿੰਘਾਂ ਵਿਚ ਹੀ ਵਧੇਰੇ ਕਰ ਕੇ ਵਰਤੇ ਜਾਂਦੇ ਹਨ। ਇਹ ਬੋਲੇ ਹਜ਼ਾਰਾਂ ਹੀ ਹਨ। ਕੁੱਝ ਕੁ ਮਸ਼ਹੂਰ ਬੋਲੇ ਇਸ ਤਰ੍ਹਾਂ ਹਨ :

             ਸੰਕੇਤਕ ਸ਼ਬਦ                  ਮੂਲ ਸ਼ਬਦ

            ਉਜਾਗਰੀ                         ਲਾਲਟੈਣ

           ਅਸਵਾਰਾ                        ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ

          ਇਕਟੰਗੀ ਬਟੇ                     ਬਤਾਊਂ _ ਬੈਂਗਣ

           ਸਮੁੰਦਰ                             ਦੁੱਧ

           ਸਰਬ ਰਸ                          ਲੂਣ, ਨਮਕ

           ਸਵਾਇਆ                            ਥੋੜ੍ਹਾ, ਘੱਟ

           ਸਵਾ ਲੱਖ ਫ਼ੌਜ                        ਇਕ ਸਿੰਘ

           ਸ਼ਾਹ ਜਹਾਂ                         ਪੋਸਤ ਦਾ ਬੂਟਾ

           ਸਿਰ ਜੋੜ                             ਗੁੜ

            ਸ਼ੀਸ ਮਹੱਲ                        ਟੁਟੀ ਹੋਈ ਛੰਨ

             ਸੁੰਦਰੀ                             ਬਹੁਕਰ, ਝਾੜੂ

             ਸੂਰਮਾ                                  ਨੇਤ੍ਰਹੀਨ

            ਸੋਧਣਾ                                   ਸਜ਼ਾ ਦੇਣੀ

           ਕੜਾਕਾ                                 ਭੁਖੇ ਰਹਿਣਾ

           ਕਾਠਗੜ੍ਹ                                   ਚਿਤਾ

           ਖੜੇ ਦਾ ਖ਼ਾਲਸਾ               ਹਾਜ਼ਰ ਨੂੰ ਕੋਈ ਚੀਜ਼ ਮਿਲਣੀ

            ਗਧੀ ਚੁੰਘਣਾ                        ਹੁੱਕਾ ਪੀਣਾ

             ਗੁਬਿੰਦੀਆਂ                           ਗਾਜਰਾਂ

             ਗੁਬਿੰਦੇ                               ਖਰਬੂਜ਼ੇ

        ਗੁਰਮਤਾ                     ਖ਼ਾਲਸਾ ਦਰਬਾਰ ਵਿਚ ਕੀਤਾ                        ਫ਼ੈਸਲਾ, ਸ੍ਰੀ ਗੁਰੂ ਗ੍ਰੰਥ ਸਾਹਿਬ

                            ਦੀ ਹਜ਼ੂਰੀ ਵਿਚ ਪਾਸ ਕੀਤਾ ਮਤਾ

ਗੁਰਮੁਖੀ ਦਸਤਾਰਾ                 ਪੁਰਾਤਨ ਸਿੰਘਾਂ ਜਿਹੀ ਸਜਾਈ ਹੋਈ ਦਸਤਾਰ, ਸਿੱਧੀ ਗੋਲ ਪੱਗ

      ਗੁਰਮੁਖੀ ਦਾੜ੍ਹਾ                  ਖੁਲ੍ਹੀ ਦਾੜ੍ਹੀ

      ਛਿਲੜ                             ਰੁਪਇਆ

     ਜਹਾਜ਼ ਚੜ੍ਹਨਾ              ਅੰਮ੍ਰਿਤ ਛਕ ਕੇ ਖ਼ਾਲਸਾ ਕੌਮ ਵਿਚ ਮਿਲਣਾ

     ਜਲ ਤੋਰੀ                               ਮੱਛੀ

     ਜ੍ਵਾਲਾਮਣੀ                           ਬੰਦੂਕ

      ਤਹਿਤੋੜ                           ਪਰੌਂਠਾ

       ਤੋੜਾ ਝਾੜਨਾ                    ਬੰਦੂਕ ਚਲਾਉਣੀ

        ਥਾਣੇਦਾਰ                         ਗਧਾ, ਖੋਤਾ

        ਦੁਸਾਂਗਾਂ                         ਪਜਾਮਾ

   ਧਰਮ ਰਾਜ ਦੀ ਧੀ                 ਨੀਂਦ

ਧਰਮ ਰਾਜ ਦਾ ਪੁੱਤਰ               ਤਾਪ 

 ਪਤਾਲ ਮੋਚਨੀ                      ਕਹੀ

 ਬਸੰਤ ਕੌਰ                         ਮੱਕੀ

ਲਖਨੇਤ੍ਰਾ                            ਕਾਣਾ

 ਲਖਬਾਹਾ                         ਇਕ ਬਾਂਹ ਵਾਲਾ, ਟੁੰਡਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-03-27-35, ਹਵਾਲੇ/ਟਿੱਪਣੀਆਂ: ਹ. ਪੁ-ਮ. ਕੋ.; ਪੰਜਾਬੀ ਭਾਸ਼ਾ ਦਾ ਪਿਛੋਕੜ-ਡਾ. ਪ੍ਰੇਮਪ੍ਰਕਾਸ਼ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.